ਖੰਨਾ: ਖੰਨਾ ਮਿਲਟਰੀ ਗਰਾਊਂਡ ਕੋਲੋਂ 4 ਨਸ਼ਾ ਤਸਕਰ ਨੂੰ ਪੁਲਿਸ ਨੇ 3 ਕਿੱਲੋ ਅਫ਼ੀਮ ਅਤੇ ਇੱਕ ਲੱਖ ਰੁਪਏ ਡਰੱਗ ਮਨੀ ਦੇ ਨਾਲ ਕੀਤਾ ਗ੍ਰਿਫ਼ਤਾਰ
ਖੰਨਾ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧਾਈ ਚੌਕਸੀ ਦਰਮਿਆਨ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋ ਅਫੀਮ ਅਤੇ ਇੱਕ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ। ਇਹ ਚਾਰੇ ਤਸਕਰ ਇੱਕ ਆਈ-20 ਕਾਰ ਵਿੱਚ ਜਾ ਰਹੇ ਸਨ, ਜਿਨ੍ਹਾਂ ਨੂੰ ਮਿਲਟਰੀ ਗਰਾਊਂਡ ਖੰਨਾ ਨੇੜੇ ਫੜਿਆ ਗਿਆ। ਦੋ ਤਸਕਰ ਯੂਪੀ, ਇੱਕ ਖੰਨਾ ਅਤੇ ਇੱਕ ਪਾਇਲ ਦਾ ਰਹਿਣ ਵਾਲਾ ਹੈ। ਇਸਦੀ ਜਾਣਕਾਰੀ ਡੀਐਸਪੀ ਖੰਨਾ ਹਰਜਿੰਦਰ ਸਿੰਘ ਗਿੱਲ ਨੇ ਬਾਅਦ ਦੁਪਹਿਰ ਕਰੀਬ 2 ਵਜੇ ਦਿੱਤੀ।