ਰੂਪਨਗਰ: ਹੁਸ਼ਿਆਰਪੁਰ ਚੋਂ ਕਤਲ ਕੀਤੇ ਗਏ ਹਰਵੀਰ ਦਾ ਪਰਿਵਾਰ ਪਹੁੰਚਿਆ ਕੀਰਤਪੁਰ ਸਾਹਿਬ ਕਿਹਾ ਕਤਲ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ
ਬੀਤੇ ਦਿਨੀ ਹੁਸ਼ਿਆਰਪੁਰ ਚੋਂ ਇੱਕ ਪ੍ਰਵਾਸੀ ਵੱਲੋਂ ਪੰਜ ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਅੱਜ ਉਕਤ ਬੱਚੇ ਦਾ ਪਰਿਵਾਰ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਜਿੱਥੇ ਉਹਨਾਂ ਹਰਵੀਰ ਦੀਆਂ ਹਸਤੀਆਂ ਨਮ ਅੱਖਾਂ ਨਾਲ ਜਲ ਪ੍ਰਵਾਹ ਕੀਤੀਆਂ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਤੋਂ ਕਤਲ ਕਰਨ ਵਾਲੇ ਨੂੰ ਫਾਂਸੀ ਦੇਣ ਦੀ ਮੰਗ ਕੀਤੀ