ਫਾਜ਼ਿਲਕਾ: ਪੁਲਿਸ ਨੂੰ ਵੇਖ ਕੇ ਭੱਜੇ ਲੁਟੇਰੇ, ਪੁਲਿਸ ਨੇ ਪਿੱਛਾ ਕਰਕੇ ਫੜਿਆ, ਲੋਕਾਂ ਦੇ ਕੁੜਤੇ ਪਜਾਮੇ ਦੀਆਂ ਖਿੱਚਦੇ ਸੀ ਜੇਬਾਂ
ਕੁੜਤਾ ਪਜਾਮਾ ਪਾਉਣ ਵਾਲੇ ਵਿਅਕਤੀਆ ਨੂੰ ਟਾਰਗੇਟ ਕਰਨ ਵਾਲੇ ਲੁਟੇਰੇ ਪੁਲਿਸ ਨੇ ਫੜ ਲਏ ਨੇ । ਦਰਅਸਲ ਸੜਕ ਤੇ ਜਾ ਰਹੇ ਉਕਤ ਲੋਕਾਂ ਦੇ ਕੁੜਤੇ ਦੀ ਜੇਬ ਫਾੜ ਦਿੱਤੀ ਜਾਂਦੀ ਸੀ ਤੇ ਲੁੱਟਖੋਹ ਕਰ ਲਈ ਜਾਂਦੀ ਸੀ। ਕਈ ਘਟਨਾਵਾਂ ਅਜਿਹੀਆਂ ਸਾਹਮਣੇ ਆਈਆਂ ਤਾਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸਖਤੀ ਦੇ ਨਾਲ ਕਾਰਵਾਈ ਕੀਤੀ ਤਾਂ ਦੋ ਆਰੋਪੀ ਪੁਲਿਸ ਦੇ ਹੱਥੇ ਚੜੇ ਨੇ । ਜਿੰਨਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਮੋਟਰਸਾਈਕਲ ਤੋਂ ਡਿੱਗ ਪਏ ਤੇ ਫੜੇ ਗਏ ।