ਨਵਾਂਸ਼ਹਿਰ: ਥਾਣਾ ਬਹਿਰਾਮ ਪੁਲਿਸ ਨੇ 30 ਨਸੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਕੀਤਾ ਕਾਬੂ
ਨਵਾਂਸ਼ਹਿਰ: ਅੱਜ ਮਿਤੀ 14 ਸਤੰਬਰ 2025 ਦੇ ਸ਼ਾਮ 6 ਵਜੇ ਡੀਐਸਪੀ ਨਵਾਂਸ਼ਹਿਰ ਰਾਜਕੁਮਾਰ ਨੇ ਦੱਸਿਆ ਕਿ ਚੌਂਕੀ ਮੇਹਲੀ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਗਸਤ ਦੌਰਾਨ ਬਹਿਰਾਮ ਦੇ ਰੇਲਵੇ ਫਾਟਕ ਨਜ਼ਦੀਕ ਕੱਚੇ ਰਸਤੇ ਤੋਂ ਪਿੰਡ ਸੰਧਵਾਂ ਨਿਵਾਸੀ ਸੋਮਨਾਥ ਪੁੱਤਰ ਬਖਸ਼ੀ ਰਾਮ ਨੂੰ ਕਾਬੂ ਕਰਕੇ ਉਸ ਵੱਲੋਂ ਆਪਣੀ ਪਹਿਨੀ ਹੋਈ ਜੀਨ ਪੈਂਟ ਦੀ ਜੇਬ ਵਿੱਚੋਂ ਸੁੱਟੇ ਲਿਫਾਫੇ ਵਿੱਚੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।