ਡੇਰਾ ਬਾਬਾ ਨਾਨਕ: ਬੋਹੜ ਵਡਾਲਾ ਸਾਹਿਬ ਵਿਖੇ ਬਾਬਾ ਮਨੀ ਦਾਸ ਦੀ ਸਲਾਨਾ ਬਰਸੀ ਮੌਕੇ 'ਆਪ' ਦੇ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੇ ਭਰੀ ਹਾਜਰੀ
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਬੋਹੜ ਵਡਾਲਾ ਸਾਹਿਬ ਵਿਖੇ ਸ਼੍ਰੀਮਾਨ 108 ਸੰਤ ਬਾਬਾ ਮਨੀ ਦਾਸ ਦੀ ਤੀਸਰੀ ਸਲਾਨਾ ਬਰਸੀ ਮੌਕੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਭਰੀ ਹਾਜ਼ਰੀ ਅਤੇ ਰੱਬੀ ਰੂਪੀ ਸੰਗਤਾਂ ਦੇ ਦਰਸ਼ਨ ਦੀਦਾਰ ਕੀਤੇ। ਇਸ ਮੌਕੇ ਤੇ ਬੋਲਦਿਆਂ ਹੋਇਆ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ।