ਸੰਗਰੂਰ: ਸੰਗਰੂਰ ਮਹਿਲਾ ਰੋੜ ਸੰਗਰੂਰ ਵਿਖੇ ਦੇਰ ਰਾਤ ਟਰੱਕ ਅਤੇ ਕਾਰ ਚ ਭਿਆਨਕ ਟੱਕਰ 5 ਜ਼ਖ਼ਮੀ ਹੋਏ
ਸੰਗਰੂਰ ਦੇਰ ਰਾਤ ਮਹਿਲਾ ਰੋੜ ਸੰਗਰੂਰ ਵਿਖੇ ਬਿਆਸ ਸੰਤਸੰਗ ਘਰ ਚੋਂ ਵਾਪਸ ਜਾ ਰਹੇ ਕਾਰ ਤੇ ਸਵਾਰ ਪਰਿਵਾਰ ਨੂੰ , ਪਾਤੜਾਂ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ, ਇਸ ਟੱਕਰ ਵਿੱਚ ਦੋ ਔਰਤਾਂ ਦੋ ਮਰਦ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਿਆ, ਜਿਸਨੂੰ ਸੰਗਰੂਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਟਰੱਕ ਚਾਲਕ ਨੂੰ ਲੋਕਾਂ ਨੇ ਘੇਰ ਕੇ ਪਹਿਲਾਂ ਕੁਟਾਪਾ ਚਾੜ੍ਹਿਆ, ਫਿਰ ਪੁਲਿਸ ਹਵਾਲੇ ਕੀਤਾ |