ਅਬੋਹਰ: ਨਵੀਂ ਆਬਾਦੀ ਵਿਖੇ ਇੱਕ ਵਿਅਕਤੀ ਤੋਂ 5000 ਦੀ ਲੁੱਟ ਦੀ ਵਾਰਦਾਤ
Abohar, Fazilka | Sep 14, 2025 ਅਬੋਹਰ ਦੇ ਨਵੀਂ ਆਬਾਦੀ ਵਿਖੇ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ । ਵਿਅਕਤੀ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹ ਅਖਬਾਰ ਵੰਡਣ ਦਾ ਕੰਮ ਕਰਦਾ ਹੈ । ਤੇ ਕੁਲੈਕਸ਼ਨ ਤੇ ਜਾ ਰਿਹਾ ਸੀ ਕਿ ਰਾਸਤੇ ਦੇ ਵਿੱਚ ਕਿਸੇ ਸ਼ਖਸ ਵੱਲੋਂ ਉਸ ਤੋਂ 5000 ਦੀ ਨਗਦੀ ਲੁੱਟ ਲਈ ਗਈ ਹੈ। ਹਾਲਾਂਕਿ ਇਸ ਬਾਬਤ ਉਸ ਵੱਲੋਂ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ। ਜਦ ਕਿ ਪੁਲਿਸ ਵੱਲੋਂ ਹੁਣ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ।