ਬੱਸੀ ਪਠਾਣਾ: ਬੱਸੀ ਪਠਾਣਾ ਵਿਖੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ 5 ਵਜੇ ਤੱਕ ਰਹੇਗੀ ਬੰਦ
ਸ਼ਹਿਰੀ ਸਬ ਡਵੀਜਨ ਬੱਸੀ ਪਠਾਣਾ ਦੇ ਐਸਡੀਓ ਇੰਜੀਨਿਅਰ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਅਪ੍ਰੈਲ ਨੂੰ 220 ਕੇਵੀ ਸਬ ਸਟੇਸ਼ਨ ਬੱਸੀ ਪਠਾਣਾ ਤੋਂ ਚਲਦੇ 11 ਕੇਵੀ ਦੀ ਮੁਰੰਮਤ ਤੇ ਹੋਰ ਕੰਮਾਂ ਕਾਰਨ ਨਾਨਕ ਦਰਬਾਰ ਫੀਡਰ ਤੇ ਹੋਰ ਕਈ ਥਾਵਾਂ 'ਤੇ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।