ਮਲੋਟ: ਅਸਪਾਲਾ ਪਿੰਡ ਤੋਂ ਬੀਜੇਪੀ ਪਾਰਟੀ ਦਾ ਵਰਕਰ ਲੋਕ ਸਭਾ ਦੀਆ ਚੋਣਾਂ ਦੌਰਾਨ ਲਗਾਏ ਆਪਣੇ ਆੱਟੋ ਦੀ ਮਜ਼ਦੂਰੀ ਲੈਣ ਲਈ ਹੋ ਰਿਹਾ ਤਰਲੋ ਮੱਛੀ
ਪਿੰਡ ਅਸਪਾਲ ਦੇ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਕੇ ਉਹ ਇਕ ਗਰੀਬ ਪਰਿਵਾਰ ਦਾ ਰਹਿਣ ਵਾਲਾ ਹੈ ਅਤੇ ਇਕ ਆੱਟੋ ਚਲਾ ਕੇ ਆਪਣਾ ਪਰਿਵਾਰ ਪਾਲਦਾ ਹੈ। ਅਤੇ ਬੀਜੇਪੀ ਪਾਰਟੀ ਦਾ ਪੁਰਾਣਾ ਵਰਕਰ ਵੀ ਹੈ ਲੰਘੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਲੋਕ ਸਭਾ ਹਲਕਾਂ ਬਠਿੰਡਾ ਤੋ ਬੀਜੇਪੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਮੰਡਲ ਪ੍ਰਧਾਨ ਦੇ ਕਹਿਣ ਤੇ ਆਪਣਾ ਆਟੋ ਲਗਾਇਆ ਸੀ ।ਜਿਸ ਬਣਦੀ ਮਜ਼ਦੂਰੀ 10900 ਰੁਪਏ ਬਣਦੀ ਪੂਰੀ ਨਹੀਂ ਦਿਤੀ ਜਾ ਰਹੀ ।