ਪਟਿਆਲਾ: ਲੀਲਾ ਭਵਨ ਇਲਾਕੇ 'ਚ ਵੱਟੇ ਮਾਰਨ ਤੋਂ ਰੋਕਣ 'ਤੇ ਇਕ ਵਿਅਕਤੀ ਅਤੇ ਉਸਦੇ ਭਰਾ ਨਾਲ ਹੋਈ ਕੁੱਟਮਾਰ, ਥਾਣਾ ਸਿਵਲ ਲਾਈਨ ਪੁਲਿਸ ਨੇ ਕੀਤਾ ਮਾਮਲਾ ਦਰਜ
ਲੀਲਾ ਭਵਨ ਇਲਾਕੇ ਵਿੱਚ ਵੱਟੇ ਮਾਰਨ ਤੋਂ ਰੋਕਣ 'ਤੇ ਇਕ ਵਿਅਕਤੀ ਅਤੇ ਉਸਦੇ ਭਰਾ ਨਾਲ ਕੁੱਝ ਲੋਕਾਂ ਵੱਲੋੰ ਕੁੱਟਮਾਰ ਕੀਤੀ ਗਈ ਹੈ। ਪੀਡ਼ਿਤ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਖੜ੍ਹਾ ਸੀ ਕਿ ਇਸ ਦੌਰਾਨ ਕੁਝ ਨੌਜਵਾਨ ਇਕ ਦੂਜੇ ਦੇ ਵੱਟੇ ਮਾਰ ਰਹੇ ਸਨ ਅਤੇ ਇਕ ਵੱਟਾ ਬੇਅੰਤ ਸਿੰਘ ਦੇ ਲੱਗਾ ਤਾਂ ਉਸਨੇ ਉਕਤ ਨੌਜਵਾਨਾਂ ਨੂੰ ਟੋਕਿਆ ਤਾਂ ਉਨ੍ਹਾਂ ਨੇ ਬੇਅੰਤ ਅਤੇ ਉਸਦੇ ਭਰਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਸਿਵਲ ਲਾਈਨ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।