ਸੰਗਰੂਰ: ਸੰਗਰੂਰ ਵਿਖੇ ਖੇਤਾਂ ਵਿੱਚ ਸਿੱਧੀ ਕਣਕ ਦੀ ਬਜਾਈ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਜਿਸ ਨਾਲ ਸਮਾਂ ਅਤੇ ਪੈਸੇ ਦੀ ਬਚਤ
ਲਗਾਤਾਰ ਸਿਵਿਲ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਹੁਣ ਖੇਤਾਂ ਵਿੱਚ ਜਾ ਕੇ ਸਿੱਧੇ ਤੌਰ ਤੇ ਸਮਾਰਟ ਮਸ਼ੀਨਾਂ ਰਾਹੀਂ ਕਿਸ ਤਰ੍ਹਾਂ ਕਣਕ ਬੀਜੀ ਜਾ ਸਕਦੀ ਹੈ ਉਸ ਦੀ ਪ੍ਰਦਰਸ਼ਨੀ ਲਗਾਈ ਤਾਂ ਜੋ ਕਿਸਾਨ ਆਪਣੇ ਖੇਤਾਂ ਵਿੱਚ ਬਿਨਾਂ ਪਰਾਲੀ ਨੂੰ ਅੱਗ ਲਗਾਇਆ ਹੀ ਕਣਕ ਦੀ ਸਿੱਧੀ ਬਿਜਾਈ ਕਰਕੇ ਆਪਣਾ ਸਮਾਂ ਅਤੇ ਪੈਸੇ ਦੀ ਬਚਤ ਕਰ ਸਕਦੇ ਨੇ।