ਅਬੋਹਰ: ਗਿਦੜਾਂਵਾਲੀ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਬਾਈਕ ਸਵਾਰ ਦੋ ਲੋਕਾਂ ਦੀ ਮੌਤ
ਅਬੋਹਰ ਤੋਂ ਗੰਗਾਨਗਰ ਰੋਡ ਪਿੰਡ ਗਿੱਦੜਾਂਵਾਲੀ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਝੋਨੇ ਦੀ ਪਰਾਲੀ ਲੱਦੀ ਹੋਈ ਟਰੈਕਟਰ ਟਰਾਲੀ ਅਤੇ ਬਾਈਕ ਦੇ ਵਿਚਕਾਰ ਟੱਕਰ ਹੋਈ ਹੈ । ਹਾਦਸਾ ਇਨਾ ਭਿਆਨਕ ਸੀ ਕਿ ਬਾਈਕ ਸਵਾਰ ਦੋਨਾਂ ਲੋਕਾਂ ਦੀ ਮੌਤ ਹੋ ਗਈ । ਹਾਲਾਂਕਿ ਮੌਕੇ ਤੇ 108 ਐਮਬੂਲੈਂਸ ਬੁਲਾਈ ਗਈ । ਜਿਸ ਦੇ ਜਰੀਏ ਦੋਨਾਂ ਜਖਮੀਆਂ ਨੂੰ ਹਸਪਤਾਲ ਲਿਜਾਂਦਾ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।