ਜਲੰਧਰ 1: ਲੈਦਰ ਕੰਪਲੈਕਸ ਰੋਡ ਵਿਖੇ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਕਰ 5000 ਦੀ ਨਗਦੀ ਲੁੱਟ ਖੋਹ ਕਰਕੇ ਛੇ ਲੁਟੇਰੇ ਹੋਏ ਫਰਾਰ
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਪੈਦਲ ਲੈਦਰ ਕੰਪਲੈਕਸ ਰੋਡ ਤੋਂ ਘਰ ਵੱਲ ਨੂੰ ਜਾ ਰਿਹਾ ਸੀ। ਤੇ ਛੇ ਮੁੰਡਿਆਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਕੋਲੋਂ 5000 ਦੀ ਨਗਦੀ ਲੁੱਟ ਕੇ ਭੱਜ ਗਏ ਹਨ। ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਕੀ ਸਾਰੇ ਹੀ ਅਨਪਛਾਤੇ ਸਨ ਅਤੇ ਉਸ ਦੇ ਉੱਪਰ ਹਮਲਾ ਲੁੱਟ ਖੋਹ ਦੀ ਨੀਅਤ ਕਰਕੇ ਕੀਤਾ ਗਿਆ ਹੈ।