ਫਾਜ਼ਿਲਕਾ: ਢਾਣੀ ਖਰਾਸ ਵਾਲੀ ਨੇੜੇ ਬਾਈਕ ਸਵਾਰ ਲੁਟੇਰਿਆਂ ਨੇ ਝਪੱਟਾ ਮਾਰ ਕੇ ਵਿਅਕਤੀ ਦੀ ਪਾੜੀ ਜੇਬ, ਪਰਸ ਚੋਰੀ ਕਰ ਫਰਾਰ, ਬਾਈਕ ਤੋਂ ਡਿੱਗੇ ਹੋਏ ਜਖਮੀ
ਮਲੋਟ ਰੋਡ ਤੇ ਢਾਣੀ ਖਰਾਸਵਾਲੀ ਦੇ ਨੇੜੇ ਬਾਈਕਸਵਾਰ ਪਤੀ ਪਤਨੀ ਦਵਾਈ ਲੈ ਕੇ ਵਾਪਸ ਪਿੰਡ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਹਨਾਂ ਤੇ ਹਮਲਾ ਬੋਲ ਦਿੱਤਾ ਤੇ ਝਪੱਟਾ ਮਾਰ ਕੇ ਵਿਅਕਤੀ ਦੇ ਕੁੜਤੇ ਦੀ ਜੇਬ ਪਾੜ ਦਿੱਤੀ ਤੇ ਪਰਸ ਚੋਰੀ ਕਰਕੇ ਲੈ ਗਏ। ਹਾਲਾਂਕਿ ਇਸ ਦੌਰਾਨ ਦੋਨੋਂ ਬਾਈਕ ਸਵਾਰ ਪਤੀ ਪਤਨੀ ਡਿੱਗ ਪਏ । ਜਿਸ ਦੌਰਾਨ ਉਸ ਦੀ ਪਤਨੀ ਦੇ ਸੱਟ ਲੱਗੀ ਹੈ । ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ।