ਅਬੋਹਰ: ਡੀਐਸਪੀ ਦਫਤਰ ਤੋਂ ਅਬੋਹਰ ਸ਼੍ਰੀ ਗੰਗਾ ਨਗਰ ਰੋਡ ਦੇ ਲਈ ਡੀਐਸਪੀ ਨੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Abohar, Fazilka | Apr 12, 2024 ਅਬੋਹਰ ਦੇ ਡੀਐਸਪੀ ਦਫਤਰ ਵਿਖੇ ਡੀਐਸਪੀ ਅਰੁਣ ਮੁੰਡਨ ਵੱਲੋਂ ਅਬੋਹਰ ਸ਼੍ਰੀਗੰਗਾਨਗਰ ਰੋਡ ਦੇ ਲਈ ਹੁਣ ਸੜਕ ਸੁਰੱਖਿਆ ਟੀਮ ਤੈਨਾਤ ਕਰ ਦਿੱਤੀ ਗਈ ਹੈ। ਜਿਸ ਦੇ ਲਈ ਸੜਕ ਸੁਰੱਖਿਆ ਫੋਰਸ ਦੀ ਗੱਡੀ ਨੂੰ ਡੀਐਸਪੀ ਦਫਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਡੀਐਸਪੀ ਦਾ ਕਹਿਣਾ ਹੈ ਕਿ ਇਹ ਟੀਮ ਸੁਰੱਖਿਆ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕਰੇਗੀ।