ਅਬੋਹਰ: ਉਸਮਾਨਖ਼ੇੜਾ ਨੇੜੇ ਟੈਲਾਂ ਤੇ ਮਿਲੀ ਲਾਸ਼, ਨਾ ਸਿਰ, ਨਾ ਹੱਥ, ਨਾ ਪੈਰ
Abohar, Fazilka | Oct 31, 2025 ਅਬੋਹਰ ਵਿਖੇ ਪਿੰਡ ਉਸਮਾਨਖੇੜਾ ਦੇ ਨੇੜੇ ਟੈਲਾਂ ਤੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ । ਅਨਪਛਾਤੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਜਾ ਰਿਹਾ ਹੈ । ਮੌਕੇ ਤੇ ਪੁਲਿਸ ਪਹੁੰਚੀ ਹੈ । ਤੇ ਜਾਂਚ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਲਾਸ਼ ਗਲੀ ਸੜੀ ਹੋਈ ਹੈ । ਜਿਸ ਦੇ ਨਾ ਹੱਥ, ਨਾ ਸਿਰ ਤੇ ਨਾ ਹੀ ਪੈਰ ਹੈ । ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।