ਮੁਕਤਸਰ: ਸ੍ਰੀ ਬ੍ਰਾਹਮਣ ਸਭਾ ਵੱਲੋਂ 29 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਸ੍ਰੀ ਪਰਸ਼ੂਰਾਮ ਜਨਮ ਉਤਸਵ
ਸ੍ਰੀ ਮੁਕਤਸਰ ਸਾਹਿਬ ਦੀ ਸ਼੍ਰੀ ਬ੍ਰਾਹਮਣ ਸਭਾ ਵੱਲੋਂ 29 ਅਪ੍ਰੈਲ ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਬੂੜਾ ਗੁਜਰ ਰੋਡ ਸਥਿਤ ਇੱਛਾ ਪੁੰਰਨ ਸ੍ਰੀ ਬਾਲਾ ਜੀ ਮੰਦਰ ਵਿਖੇ ਸ੍ਰੀ ਪਰਸ਼ੂਰਾਮ ਜਨਮ ਉਤਸਵ ਸ਼ਰਧਾ ਭਾਵ ਅਤੇ ਧੂੰਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੇਵਾਦਾਰ ਕੇਵਲ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਉਤਸਵ ਮੌਕੇ ਸਨਾਤਨ ਧਰਮ ਪ੍ਰੇਮੀ, ਧਾਰਮਿਕ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਲੋਕ ਪਰਿਵਾਰ ਸਮੇਤ ਪਹੁੰਚਣਗੇ।