ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਨਿੱਕੋਸਰਾਂ ਵਿੱਚ ਸ਼ਹੀਦ ਹੌਲਦਾਰ ਕਸ਼ਮੀਰ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਵਾਸੀਆਂ, ਐਨਆਰਆਈ ਨੌਜਵਾਨਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਸਦਕਾ ਤਿੰਨ ਰੋਜ਼ਾ ਪੇਂਡੂ ਕ੍ਰਿਕੇਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਐਨਆਰਆਈ ਸੁਮਿਤ ਸਰਾਉ ਨੇ ਰੀਬਨ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ।