ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ, ਪੰਜਾਬ ਤੇ ਕਿਸਾਨੀ ਦੇ ਹੱਕਾਂ ਲਈ ਪਹਿਰਾ ਦੇਣਾ ਸ਼ਲਾਘਾਯੋਗ ਕਦਮ : ਕੌਰ ਕਮੇਟੀ ਮੈਂਬਰ ਸ਼ਿਅਦ, ਇਕਬਾਲ ਝੂੰਦਾ
ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਇਕਬਾਲ ਝੂੰਦਾਂ ਨੇ ਕਿਹਾ ਕਿ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪਿਛਲੇ ਦਿਨੀਂ ਕੋਰ ਕਮੇਟੀ ਦੀ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਫੈਸਲਾ ਲੈਣਾ ਕਿ ਪਾਰਟੀ ਲਈ ਪੰਥ, ਪੰਜਾਬ, ਕਿਸਾਨੀ, ਪੰਜਾਬ ਅਤੇ ਸਿੱਖ ਕੌਮ ਦੇ ਮਹੱਤਵਪੂਰਨ ਹਨ। ਨਾਕਿ ਸਿਧਾਂਤਾਂ ਨੂੰ ਤਿਆਗ ਕੇ ਰਾਜ ਸੱਤਾ ਹਾਸਲ ਕਰਨਾ ਸਾਡਾ ਮਨੋਰਥ ਹੈ। ਉਹਨਾਂ ਨੇ ਕਿਹਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਲਈ ਪਹਿਰਾ ਦੇਣਾ ਸ਼ਲਾਘਾਯੋਗ ਕਦਮ ਹੈ।