ਸੰਗਰੂਰ: ਸਰਕਾਰੀ ਹਸਪਤਾਲ ਦੇ ਵਿੱਚ ਇੱਕ ਦਾਖਲ ਮਰੀਜ਼ ਵੱਲੋਂ ਲਏ ਸਪੈਸ਼ਲ ਕਮਰੇ ਵਿੱਚ ਸ਼ਰਾਬ ਪੀਣ ਦਾ ਮਾਮਲਾ ਆਇਆ ਸਾਹਮਣੇ।
ਜਿਲ੍ਹਾ ਮਲੇਰਕੋਟਲਾ ਦਾ ਸਰਕਾਰੀ ਹਸਪਤਾਲ ਜਿੱਥੇ ਸਪੈਸ਼ਲ ਰੂਮ ਲੈ ਕੇ ਇੱਕ ਮਰੀਜ਼ ਆਪਣਾ ਇਲਾਜ ਕਰਵਾਉਣ ਆਇਆ ਪਰ ਉਹ ਇਸ ਕਮਰੇ ਦੇ ਵਿੱਚ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਲੱਗਾ ਗਿਆ, ਜਿਸ ਤੋਂ ਬਾਅਦ ਨਰਸਾਂ ਤੇ ਡਾਕਟਰਾਂ ਵੱਲੋਂ ਉਸਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਅਤੇ ਪੁਲਿਸ ਵੱਲੋਂ ਉਸ ਨੂੰ ਇਸਦੀ ਜਾਣਕਾਰੀ ਦੇ ਦਿੱਤੀ। ਜਿਸ ਤੋਂ ਬਾਅਦ ਮਰੀਜ ਇਥੋਂ ਚਲਾ ਗਿਆ।