ਭਿੱਖੀਵਿੰਡ: ਡੱਲ ਦੇ ਲੋਕਾਂ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ ਅਤੇ ਸੰਗਤਾਂ ਲਈ ਲਗਾਇਆ ਲੰਗਰ
ਪਿੰਡ ਡੱਲ ਵਿਖੇ ਨੌਜਵਾਨ ਸਭਾ ਦੇ ਪ੍ਰਧਾਨ ਸਰਬਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹਨਾਂ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਇਹਨਾਂ ਦੀ ਦਿੱਤੀ ਗਈ ਕੁਰਬਾਨੀ ਸਦਾ ਸਾਡੇ ਦਿਲ ਅੰਦਰ ਦੇਸ਼ ਭਗਤੀ ਦੀ ਜੋਤ ਜਗਾਉਂਦੀ ਰਹੇਗੀ। ਇਸ ਮੌਕੇ ਪਿੰਡ ਦੇ ਨੌਜਵਾਨਾਂ ਵੱਲੋਂ ਲੰਗਰ ਲਗਾਇਆ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।