ਨਵਾਂਸ਼ਹਿਰ: ਨਵਾਂਸ਼ਹਿਰ ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਵਿਧਾਇਕ ਨਛੱਤਰ ਪਾਲ ਨੇ ਸੁਣੀਆਂ ਮੁਲਾਜ਼ਮਾਂ ਦੀਆਂ ਮੁਸ਼ਕਲਾਂ
ਨਵਾਂਸ਼ਹਿਰ: ਅੱਜ ਮਿਤੀ 19 ਸਤੰਬਰ 2025 ਦੀ ਦੁਪਹਿਰ 1 ਵਜੇ ਨਗਰ ਕੌਂਸਲ ਨਵਾਂਸ਼ਹਿਰ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਚੌਥੇ ਦਿਨ ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਨਾਲ ਕੌਂਸਲਰ ਪਰਮ ਸਿੰਘ ਖਾਲਸਾ ਅਤੇ ਗੁਰਮੁਖ ਨੋਰਥ ਵੀ ਮੌਜੂਦ ਰਹੇ। ਉਹਨਾਂ ਮੁਲਾਜ਼ਮਾਂ ਦੀਆਂ ਸਾਰੀਆਂ ਮੁਸ਼ਕਲਾਂ ਸੁਣੀਆਂ ਅਤੇ 26 ਤਰੀਕ ਨੂੰ ਸਦਨ ਵਿੱਚ ਉਹਨਾਂ ਦਾ ਮੁੱਦਾ ਚੁੱਕਣ ਦਾ ਦਿੱਤਾ ਅਸ਼ਵਾਸਨ।