ਰਾਏਕੋਟ: ਪਿੰਡ ਗੋਬਿੰਦਗੜ੍ਹ ’ਚ ਕਾਰ ਦੇ ਦਰੱਖ਼ਤ ਨਾਲ ਟਕਰਾਉਂਣ ਕਾਰਨ ਵਾਪਰਿਆ ਸੜਕੀ ਹਦਾਸਾ, 5 ਲੋਕ ਹੋਏ ਜ਼ਖਮੀ
ਪਿੰਡ ਗੋਬਿੰਦਗੜ੍ਹ ਵਿਖੇ ਵਾਪਰੇ ਇੱਕ ਭਿਆਨਕ ਹਾਦਸੇ ’ਚ ਪੰਜ ਵਿਅਕਤੀ ਜ਼ਖਮੀ ਹੋਏ ਗਏ ਹਨ। ਇਸ ਹਾਦਸੇ 'ਚ ਇੱਕ ਤੇਜ਼ ਰਫਤਾਰ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖ਼ਤ ਨਾਲ ਜਾ ਟਕਰਾਈਤੇ ਗੱਡੀ ਬੁਰੀ ਤਰ੍ਹਾਂ ਚਕਨਾ ਚੂਰ ਹੋ ਗਈ। ਸਕਾਰਪੀਓ ’ਚ 5 ਵਿਅਕਤੀ ਸਵਾਰ ਸਨ, ਉਹ ਕਿਸਾਨ ਮੇਲੇ ਤੋਂ ਆਪਣੇ ਪਿੰਡ ਗੰਗੋਹਰਾਂ(ਬਰਨਾਲਾ) ਨੂੰ ਵਾਪਸ ਜਾ ਰਹੇ ਸਨ ਪਰ ਪਿੰਡ ਗੋਬਿੰਦਗੜ੍ਹ ਨਜ਼ਦੀਕ ਹਾਦਸਾ ਵਾਪਰ ਗਿਆ।