ਨਵਾਂਸ਼ਹਿਰ: ਨਵਾਂਸ਼ਹਿਰ ਵਪਾਰ ਮੰਡਲ ਨੇ ਰੇਲਵੇ ਰੋਡ ਦੀ ਖਰਾਬ ਸੜਕ ਨੂੰ ਬਣਾਉਣ ਲਈ ਮੰਗਲਵਾਰ ਨੂੰ ਦੁਕਾਨਾਂ ਬੰਦ ਕਰਕੇ ਧਰਨਾ ਦੇਣ ਦੀ ਦਿੱਤੀ ਚੇਤਾਵਨੀ
ਨਵਾਂਸ਼ਹਿਰ: ਅੱਜ ਮਿਤੀ 19 ਸਤੰਬਰ 2025 ਦੀ ਸ਼ਾਮ 5:30 ਵਜੇ ਨਵਾਂਸ਼ਹਿਰ ਦੇ ਵਪਾਰ ਮੰਡਲ ਦੇ ਮੈਂਬਰ ਮਨਮੋਹਨ ਸਿੰਘ ਗੁਲਾਟੀ ਨੇ ਮੈਂਬਰਾਂ ਸਮੇਤ ਜੈਨ ਉਪਾਸਰਾ ਵਿੱਚ ਇਕੱਠੇ ਹੋ ਕੇ ਦੱਸਿਆ ਕਿ ਰੇਲਵੇ ਰੋਡ ਦੀ ਖਰਾਬ ਸੜਕ ਨੂੰ ਬਣਾਉਣ ਲਈ ਮੰਗਲਵਾਰ ਨੂੰ ਸਾਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਅਤੇ ਇਸ ਤੋਂ ਬਾਅਦ ਚੰਡੀਗੜ੍ਹ ਚੌਂਕ ਵਿੱਚ ਰੋਸ਼ ਧਰਨਾ ਦਿੱਤਾ ਜਾਵੇਗਾ ਇਸ ਦੌਰਾਨ ਅਧਿਕਾਰੀਆਂ ਤੋਂ ਰੇਲਵੇ ਰੋਡ ਬਣਾਉਣ ਦੀ ਮੰਗ ਕੀਤੀ ਜਾਵੇਗੀ।