ਆਦਮਪੁਰ: ਮੈਰਾਥਾਨ ਦੌੜਾਕ ਫੌਜਾ ਸਿੰਘ ਦੀ ਮੌਤ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ,ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਹੈ ਮੁਲਜ਼ਮ
ਪ੍ਰੈਸ ਵਾਰਤਾ ਕਰਦਿਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੀਤੇ ਸੋਮਵਾਰ ਦੁਪਹਿਰ ਦੇ ਵੇਲੇ ਬਿਆਸ ਪਿੰਡ ਵਿਖੇ ਮਸ਼ਹੂਰ ਦੌੜਾਕ ਫੌਜਾ ਸਿੰਘ ਨੂੰ ਕਿਸੇ ਕਾਰਨ ਟੱਕਰ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਾਂਚ ਕੀਤੀ ਗਈ ਅਤੇ ਇਸ ਮਾਮਲੇ ਵਿੱਚ ਉਹਨਾਂ ਨੇ ਐਨਆਰਆਈ ਅੰਮ੍ਰਿਤ ਪਾਲ ਸਿੰਘ ਨੂੰ ਫੋਰਚੂਨ ਗੱਡੀ ਦੇ ਨਾਲ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਲਿੱਤੀ ਹੈ।