ਜਲੰਧਰ 1: ਆਰੀਆ ਨਗਰ ਵਿਖੇ ਪਰਚੀਆਂ ਕੱਟਣ ਦੇ ਬਹਾਨੇ ਇੱਕ ਘਰ ਦੇ ਵਿੱਚ ਵੜੇ 4 ਮੁੰਡੇ ਇੱਕ ਹੋਇਆ ਕਾਬੂ ਤਿੰਨ ਫਰਾਰ
ਮੁਹੱਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਪਰਚੀਆਂ ਕੱਟਣ ਦੇ ਬਹਾਨੇ ਚਾਰ ਮੁੰਡੇ ਅੰਦਰ ਵੜ ਗਏ। ਮੌਕੇ ਤੇ ਹੀ ਉਹਨਾਂ ਨੇ ਦੇਖ ਲਿੱਤਾ ਅਤੇ ਜਿਹੜੇ ਤਿੰਨ ਸੀ। ਉਹ ਤਾਂ ਭੱਜ ਗਏ ਲੇਕਿਨ ਇੱਕ ਨੂੰ ਫੜ ਲਿਆ। ਸਾਰੇ ਹੀ ਮੁੰਡੇ ਉਹ ਘੱਟ ਉਮਰ ਦੇ ਜਾਪਦੇ ਹਨ ਅਤੇ ਚੋਰੀਆਂ ਕਰਨ ਵਾਲੇ ਲੱਗ ਰਹੇ ਹਨ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਿਸ ਦੇ ਹਵਾਲੇ ਮੁੰਡੇ ਨੂੰ ਫੜਾ ਦਿੱਤਾ ਹੈ।