ਜਲਾਲਾਬਾਦ: ਪਿੰਡ ਚੱਕ ਸਵਾਹਵਾਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਕਰਨ ਦੇ ਇਲਜ਼ਾਮ, ਕਿਸਾਨਾਂ ਨੇ ਲਾਇਆ ਧਰਨਾ
ਪਿੰਡ ਚੱਕ ਸਵਾਹਵਾਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕਰੀਬ ਸਾਢੇ 6 ਏਕੜ ਜ਼ਮੀਨ ਦੇ ਕਬਜ਼ਾ ਧਾਰਕ ਲੋਕਾਂ ਤੇ ਫਾਇਰਿੰਗ ਕਰਨ ਦੇ ਇਲਜ਼ਾਮ ਲਾਏ ਗਏ ਨੇ । ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਲੋਕ ਮੌਕੇ ਤੇ ਪਹੁੰਚੇ ਨੇ । ਤੇ ਧਰਨਾ ਲਾ ਦਿੱਤਾ ਤੇ ਜਮੀਨ ਤੇ ਕਣਕ ਦੀ ਬਜਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪੁਲਿਸ ਨੇ ਇਸ ਮਾਮਲੇ ਵਿੱਚ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।