ਫਾਜ਼ਿਲਕਾ: ਪਿੰਡ ਬੇਗਆਂਵਾਲੀ ਵਿਖੇ ਪੁਲਿਸ ਦੇ ਸਾਹਮਣੇ ਲੜ ਪਈਆਂ ਦੋ ਧਿਰਾਂ, ਠੰਡੇ ਦਾ ਗਿਲਾਸ ਸੁੱਟ ਬਚਾਉਣ ਚ ਲੱਗੀ ਪੁਲਿਸ
ਫਾਜ਼ਿਲਕਾ ਦੇ ਪਿੰਡ ਬੇਗਾਂਵਾਲੀ ਵਿਖੇ ਖੇਤ ਦੇ ਵਿੱਚ ਬੋਰ ਦੀ ਪਾਈਪ ਪਾਉਣ ਨੂੰ ਲੈ ਕੇ ਵਿਵਾਦ ਹੋ ਗਿਆ । ਮੌਕੇ ਤੇ ਪੁਲਿਸ ਬੁਲਾਈ ਗਈ ਤਾਂ ਪੁਲਿਸ ਦੇ ਸਾਹਮਣੇ ਹੀ ਦੋਵੇਂ ਧਿਰਾਂ ਦੇ ਲੋਕ ਆਪਸ ਚ ਲੜ ਪਏ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ । ਜਿਨਾਂ ਨੂੰ ਇਲਾਜ ਲਈ ਹਸਪਤਾਲ ਅੱਜ ਦਾਖਲ ਕਰਵਾਇਆ ਗਿਆ । ਪਰ ਮੌਕੇ ਤੇ ਪੁਲਿਸ ਵੱਲੋਂ ਹਾਲਾਤਾਂ ਤੇ ਕਾਬੂ ਪਾਉਂਦੇ ਹੋਏ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ।