ਅਬੋਹਰ: ਦਾਣਾ ਮੰਡੀ ਵਿੱਚ ਕਣਕ ਦੀ ਫਸਲ ਲੈ ਕੇ ਪਹੁੰਚੇ ਕਿਸਾਨ, 2301 ਰੁਪਏ ਕੁਇੰਟਲ ਵਿੱਕੀ ਕਣਕ
Abohar, Fazilka | Apr 11, 2024 ਅਬੋਹਰ ਦੀ ਦਾਣਾ ਮੰਡੀ ਵਿੱਚ ਕਿਸਾਨ ਕਣਕ ਦੀ ਫਸਲ ਲੈ ਕੇ ਪਹੁੰਚਣੇ ਸ਼ੁਰੂ ਹੋ ਗਏ ਹਨ। ਅੱਜ ਕਈ ਕਿਸਾਨ ਕਣਕ ਦੀ ਫਸਲ ਲੈ ਕੇ ਮੰਡੀ ਵਿੱਚ ਪਹੁੰਚੇ ਤਾਂ ਮੌਕੇ 'ਤੇ ਮਾਰਕਿਟ ਕਮੇਟੀ ਦੇ ਸਕੱਤਰ ਦੀ ਅਗਵਾਈ ਵਿੱਚ ਪ੍ਰਾਈਵੇਟ ਤੌਰ 'ਤੇ ਕਣਕ ਦੀ ਫਸਲ ਦੀ ਖਰੀਦ ਹੋਈ। 2301 ਰੁਪਏ ਪ੍ਰਤੀ ਕੁਇੰਟਲ ਹਿਸਾਬ ਨਾਲ ਅੱਜ ਕਣਕ ਦੀ ਫਸਲ ਖਰੀਦੀ ਗਈ ਹੈ।