ਸੁਲਤਾਨਪੁਰ ਲੋਧੀ: ਬੱਸ ਸਟੈਂਡ ਨੇੜੇ ਪਏ ਖੱਡੇ ਵਿਚ ਅਚਾਨਕ ਡਿੱਗਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ, ਸਿਵਲ ਹਸਪਤਾਲ ਦਾਖਲ
ਸੁਲਤਾਨਪੁਰ ਲੋਧੀ ਬੱਸ ਸਟੈਂਡ ਨੇੜੇ ਖੱਡੇ ਵਿਚ ਅਚਾਨਕ ਡਿੱਗਣ ਕਾਰਨ ਇਕ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਰੈਫ਼ਰ ਕਰ ਦਿੱਤਾ ਗਿਆ | ਜਖ਼ਮੀ ਨੌਜਵਾਨ ਦੀ ਪਹਿਚਾਣ ਵਿਸ਼ਾਲ ਪੁੱਤਰ ਮਨੋਜ ਕੁਮਾਰ ਵਾਸੀ ਪੰਡੋਰੀ ਮੁਹੱਲਾ ਵਜੋਂ ਹੋਈ ਹੈ। ਉਸਦਾ ਇਲਾਜ ਡਿਊਟੀ ਡਾਕਟਰ ਵੱਲੋਂ ਕੀਤਾ ਜਾ ਰਿਹਾ।