ਗੁਰਦਾਸਪੁਰ: ਗੁਰਦਾਸਪੁਰ ਵਿੱਚ ਇੱਕ ਮਹਿਲਾ ਦੀ ਲੁੱਟ ਕਰਨ ਵਾਲੇ ਦੋਨੋਂ ਆਰੋਪੀ ਧਾਰੀਵਾਲ ਪੁਲਿਸ ਨੇ ਕੀਤੇ ਗ੍ਰਿਫਤਾਰ ਮਾਮਲਾ ਦਰਜ
ਹਨੂਮਾਨ ਚੌਂਕ ਵਿੱਚ ਇੱਕ ਮਹਿਲਾ ਦੇ ਨਾਲ ਲੁੱਟ ਕਰਨ ਵਾਲੇ ਦੋ ਆਰੋਪੀਆਂ ਨੂੰ ਧਾਰੀਵਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਦੇ ਕੋਲੋਂ ਇੱਕ ਪਿਸਤੋਲ ਵੀ ਬਰਾਮਦ ਹੋਇਆ ਹੈ।