ਜਲੰਧਰ 1: ਫਿਲੋਰ ਦੇ ਨਗਰ ਕੌਂਸਲ ਦੇ ਬਾਹਰ ਸਫਾਈ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ ਕੀਤੀ ਹੜਤਾਲ
ਸਫਾਈ ਮੁਲਾਜ਼ਮਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀ ਕੋਈ ਕੰਪਨੀ ਹੈ ਜਿਸ ਨੂੰ ਕਿ ਸਫਾਈ ਦਾ ਟੈਂਡਰ ਦੇ ਦਿੱਤਾ ਗਿਆ ਹੈ। ਜਿਸ ਦੇ ਖਿਲਾਫ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਕਈ ਮੰਗਾਂ ਹਾਲੇ ਵੀ ਲਟਕਦੀਆਂ ਆ ਰਹੀਆਂ ਹਨ ਜੋ ਕਿ ਪੂਰੀਆਂ ਨਹੀਂ ਹੋ ਰਹੀਆਂ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਦਫਤਰ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।