ਅਬੋਹਰ: ਮੰਡੀ ਨੰਬਰ ਦੋ ਵਿਖੇ ਲੋਨ ਦੀ ਅਦਾਇਗੀ ਨੂੰ ਲੈ ਕੇ ਬੈਂਕ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਦੁਕਾਨ ਦਾ ਲਿਆ ਕਬਜ਼ਾ, ਹੋਇਆ ਹੰਗਾਮਾ
Abohar, Fazilka | Oct 23, 2025 ਅਬੋਹਰ ਦੀ ਮੰਡੀ ਨੰਬਰ ਦੋ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਲੋਨ ਦੀ ਅਦਾਇਗੀ ਨੂੰ ਲੈ ਕੇ ਬੈਂਕ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਇੱਕ ਦੁਕਾਨ ਦਾ ਕਬਜ਼ਾ ਹਾਸਿਲ ਕੀਤਾ ਹੈ । ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ । ਹਾਲਾਂਕਿ ਦੁਕਾਨ ਮਾਲਕ ਨੇ ਇਸ ਸਬੰਧੀ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਨੇ ।