ਹੁਸ਼ਿਆਰਪੁਰ: ਤਲਵਾੜਾ ਨਜ਼ਦੀਕੀ ਪੋਂਗ ਡੈਮ ਵਿੱਚ ਪਾਣੀ ਦਾ ਇਨਫਲੋ ਵਧਿਆ
ਹੁਸ਼ਿਆਰਪੁਰ- ਹਿਮਾਚਲ ਪ੍ਰਦੇਸ਼ ਵਿੱਚ ਹੋਈ ਬਾਰਿਸ਼ ਦੇ ਚਲਦਿਆਂ ਪੋਂਗ ਡੈਮ ਵਿੱਚ ਪਾਣੀ ਦਾ ਇਨਫਲੋ ਕਾਫੀ ਵੱਧ ਕੇ 145305 ਕਿਊਸਿਕ ਹੋ ਗਿਆ ਹੈ ਜੋ ਬੀਤੇ ਦਿਨ ਨਾਲੋਂ ਜਿਆਦਾ ਹੈ ਅਤੇ ਅੱਜ ਡੈਮ ਦਾ ਵਾਟਰ ਲੈਵਲ 1393.74 ਫੁੱਟ ਦਰਜ ਕੀਤਾ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ।