ਫਗਵਾੜਾ: ਪਿੰਡ ਬੋਹਾਨੀ ਵਿਖੇ ਪੋਸਟ ਆਫ਼ਿਸ 'ਚ ਚੋਰੀ
ਫਗਵਾੜਾ ਦੇ ਪਿੰਡ ਬੋਹਾਨੀ 'ਚ ਸਥਿਤ ਪੋਸਟ ਆਫਿਸ ਦੀ ਬ੍ਰਾਂਚ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ | ਇਸ ਸਬੰਧੀਜਾਣਕਾਰੀ ਦਿੰਦਿਆਂ ਬ੍ਰਾਂਚ ਦੀ ਬੀਪੀਐਮ ਰਿਚਾ ਕੁਮਾਰੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਸ਼ਾਮ ਪੋਸਟ ਆਫਿਸ ਨੂੰ ਲੋਕ ਕਰਕੇ ਬੰਦ ਕੀਤਾ ਗਿਆ ਸੀ ਤੇ ਅੱਜ ਸਵੇਰ ਜਦੋਂ ਉਹ ਆਏ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਟੁੱਟੇ ਹੋਏ ਸਨ ਚੋਰੀ ਨਾਲ ਤਕਰੀਬਨ 10 ਤੋਂ 15 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਪੁਲਿਸ ਜਾਂਚ ਕਰ ਰਹੀ।