ਫਗਵਾੜਾ: ਵਿਆਹੁਤਾ ਦੀ ਹੋਈ ਮੌਤ ਦੇ ਸਬੰਧ 'ਚ ਥਾਣਾ ਰਾਵਲਪਿੰਡੀ ਵਿਚ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ
ਵਿਆਹੁਤਾ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਹਿਰੀਲੀ ਦਵਾਈ ਪਿਲਾਉਣ ਕਾਰਨ ਉਸਦੀ ਹੋਈ ਮੌਤ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਚਾਰ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਐਸ.ਪੀ ਗੁਰਮੀਤ ਚਾਹਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਰਜੀਤ ਸਿੰਘ ਵਾਸੀ ਸ਼ਾਮ ਨਗਰ ਦੇ ਬਿਆਨਾ ਤੇ ਸੰਨੀ ਕੁਮਾਰ ਵਾਸੀ ਰਾਵਲਪਿੰਡੀ, ਨਨਾਣ ਸਿਮਰ, ਚਾਚੀ ਮੰਜੂ ਤੇ ਜੇਠਾਣੀ ਗੁਰਪ੍ਰੀਤ ਕੌਰ ਵਾਸੀਆਨ ਰਾਵਲਪਿੰਡੀ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |