ਮਲੇਰਕੋਟਲਾ: ਸਿਮਰਨਜੀਤ ਸਿੰਘ ਮਾਨ ਵੱਲੋਂ ਮਲੇਰ ਕੋਟਲਾ ਦੇ ਲੋਕਾਂ ਲਈ ਦਿੱਤੀ ਐਬੂਲੈਂਸ ਲੋਕਾਂ ਦੀ ਮੰਗ ਨੂੰ ਕੀਤਾ ਪੂਰਾ ਲੋਕਾਂ ਦੇ ਸਪੁਰਦ ਕੀਤੀ ਐਬੂਲੈਂਸ ।
ਮਲੇਰ ਕੋਟਲਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਨੂੰ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਕਾਫੀ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਸੀ। ਅਤੇ ਉਹਨਾਂ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਮੰਗ ਕੀਤੀ ਸੀ ਕਿ ਉਹਨਾਂ ਨੂੰ ਇੱਕ ਐਬੂਲੈਂਸ ਦਿੱਤੀ ਜਾਵੇ ਅਤੇ ਜਿਸਦੇ ਚਲਦਿਆਂ ਇੱਕ ਐਬੂਲੈਂਸ ਸਿਮਰਨਜੀਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਸਪੋਰਟ ਕੀਤੀ ਗਈ ਤਾਂ ਜੋ ਇਲਾਜ ਵਿੱਚ ਦੇਰੀ ਨਾ ਹੋ ਸਕੇ।