ਸੰਗਰੂਰ: ਸੰਗਰੂਰ ਦੇ ਸਰਕਾਰੀ ਸਕੂਲਾਂ ਵਿੱਚ ਟਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
ਲਗਾਤਾਰ ਸੜਕੀ ਹਾਦਸਿਆਂ ਦੇ ਵਿੱਚ ਇਨਸਾਨੀ ਜਾਨਾ ਜਾ ਰਹੀਆਂ ਨੇ ਜਿਸ ਨੂੰ ਬਚਾਉਣ ਦੇ ਚਲਦਿਆਂ ਸੰਗਰੂਰ ਟਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਸੰਗਰੂਰ ਦੇ ਸਰਕਾਰੀ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਹਮੇਸ਼ਾ 18 ਸਾਲ ਤੋਂ ਬਾਅਦ ਲਾਇਸੈਂਸ ਬਣਾ ਕੇ ਵਾਹਨ ਚਲਾ ਸਕਦੇ ਨੇ ਅਤੇ ਹਮੇਸ਼ਾ ਹੀ ਵਾਹਨ ਟਰੈਫਿਕ ਨਿਯਮਾਂ ਮੁਤਾਬਕ ਹੀ ਚਲਾਉਣੇ ਚਾਹੀਦੇ ਨੇ।