ਗਿੱਦੜਬਾਹਾ: ਪਿੰਡ ਰੁਖਾਲਾ ਵਿਖੇ 10 ਦਿਨ ਪਹਿਲਾਂ ਬਣੀ ਸੜਕ ਲੱਗੀ ਟੁੱਟਣ,ਪਿੰਡ ਵਾਸੀਆਂ ਨੇ ਲਾਏ ਘਟੀਆਂ ਮਟੀਰੀਅਲ ਲਗਾਉਣ ਦੇ ਆਰੋਪ@
ਪਿੰਡ ਰੁਖਾਲਾ ਤੋ ਗੁਰੂਸਰ ਨੂੰ ਜਾਣੀ ਵਾਲੀ ਲਿੰਕ ਸੜਕ ਤੋਂ ਮਿਲਦੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ,ਸੁਖਦੇਵ ਸਿੰਘ,ਬਬਲਜੀਤ ਸਿੰਘ,ਬੇਅੰਤ ਸਿੰਘ,ਵਰਿੰਦਰ ਸਿੰਘ,ਸਤਨਾਮ ਸਿੰਘ,ਬੋਹੜ ਸਿੰਘ,ਰਾਜੂ ਸਿੰਘ,ਦੇਸੂ ਸਿੰਘ,ਹਰਦੇਵ ਸਿੰਘ,ਜਬਰ ਸਿੰਘ ਆਦਿ ਨੇ ਦੱਸਿਆ ਕਿ ਲਿੰਕ ਸੜਕ ਨੂੰ ਬਣਾਈ ਨੂੰ ਸਿਰਫ ਦੱਸ ਦਿਨ ਹੋਏ ਹਨ ਤੇ ਸੜਕ ਟੁੱਟਣ ਵੀ ਲੱਗ ਗਈ ਹੈ।ਉਹਨਾਂ ਦੱਸਿਆ ਕਿ ਸੜਕ ਕਿਨਾਰਿਆਂ ਤੋਂ ਤਾਂ ਭੁਰਨ ਲੱਗੀ ਹੀ ਹੈ ਤੇ ਵਿਚਕਾਰੋ ਵੀ ਦਮ ਤੋੜਨ ਲੱਗ ਗਈ ਹੈ