ਗਿੱਦੜਬਾਹਾ: ਪਿੰਡ ਭਲਾਈਆਣਾ ਦੇ ਲੋਕਾਂ ਵੱਲੋਂ ਸੜਕ 'ਤੇ ਲਾਸ਼ ਰੱਖ ਕੇ ਦੂਸਰੇ ਦਿਨ ਵੀ ਲਾਇਆ ਧਰਨਾ
ਪਿੰਡ ਭਲਾਈਆਣਾ 'ਚ ਦੇ ਇਕ ਮਜ਼ਦੂਰ ਦੀ ਮੌਤ ਮਾਮਲੇ 'ਚ ਕਾਰਵਾਈ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆ ਵੱਲੋਂ ਲਾਸ਼ ਨੂੰ ਸੜਕ 'ਤੇ ਰੱਖ ਕੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮੁੱਖ ਰੋਡ ਬੰਦ ਕਰਕੇ ਧਰਨਾ ਲਗਾਇਆ ਗਿਆ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜਗਦੇਵ ਸਿੰਘ ਪਿੰਡ ਭਲਾਈਆਣਾ ਜੋ ਕਿ ਮਜ਼ਦੂਰੀ ਕਰਦਾ ਸੀ।ਅਤੇ ਭਿਆਨਕ ਸੜ੍ਹਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਹੈ।