ਭਿੱਖੀਵਿੰਡ: ਪਿੰਡ ਸਿੰਘਪੁਰਾ ਵਿਖੇ ਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸ਼ਕਰੀ ਨੇ ਨਰੇਗਾ ਵਰਕਰਾਂ ਦੇ ਨਾਲ ਕੀਤੀ ਹੰਗਾਮੀ ਮੀਟਿੰਗ
ਪਿੰਡ ਸਿੰਘਪੁਰਾ ਵਿਖੇ ਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸ਼ਕਰੀ ਨੇ ਅੱਜ ਨਰੇਗਾ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸ਼ਕਰੀ ਨੇ ਕਿਹਾ ਨਰੇਗਾ ਵਰਕਰਾਂ ਦੇ ਨਰੇਗਾ 'ਚ ਕੰਮ ਕਰਨ ਦੇ ਪੈਸੇ ਹਾਲੇ ਤੱਕ ਖਾਤੇ ਵਿੱਚ ਨਹੀਂ ਪਾਏ ਗਏ ਅਤੇ ਡੀਸੀ ਸਾਹਿਬ ਕੋਲ ਵੀ ਅਸੀਂ ਮੰਗ ਕਰਦੇ ਹਾਂ ਕਿ ਨਰੇਗਾ ਦੇ ਵਰਕਰਾਂ ਦੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ। ਇਸ ਮੌਕੇ ਸ਼ਕਰੀ ਨੇ ਪ੍ਰਸ਼ਾਸਨ ਤੋਂ ਨਰੇਗਾ ਮਜ਼ਦੂਰਾਂ ਲਈ 5 -5 ਮਰਲੇ ਪਲਾਟਾਂ ਦੀ ਮੰਗ ਕੀਤੀ।