ਨਵਾਂਸ਼ਹਿਰ: ਨਵਾਂਸ਼ਹਿਰ ਦੇ ਸਲੋਹ ਰੋਡ ਤੇ ਸ਼ਰਮਾ ਮੋਬਾਇਲ ਅਸੈਸਰੀ ਅਤੇ ਰਿਪੇਅਰ ਦੀ ਦੁਕਾਨ ਚ ਲੱਗੀ ਅੱਗ ਨਾਲ ਹੋਇਆ ਲੱਖਾਂ ਰੁਪਏ ਦਾ ਨੁਕਸਾਨ
ਨਵਾਂਸ਼ਹਿਰ: ਅੱਜ ਮਿਤੀ 20 ਸਤੰਬਰ 2025 ਦੀ ਸਵੇਰੇ 9:30 ਵਜੇ ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਦੇ ਸਲੋਹ ਰੋਡ ਤੇ ਸਥਿਤ ਸ਼ਰਮਾ ਮੋਬਾਈਲ ਰਿਪੇਅਰ ਦੀ ਦੁਕਾਨ ਦੇ ਮਾਲਿਕ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਉਹ ਸ਼ੁਕਰਵਾਰ ਦੀ ਰਾਤ ਨੂੰ ਆਪਣੇ ਪੋਤੇ ਨਾਲ ਦੁਕਾਨ ਨੂੰ ਜਿੰਦਰਾ ਲਗਾ ਕੇ ਘਰ ਚਲੇ ਗਏ ਸੀ ਪਰ ਜਦੋਂ ਸ਼ਨੀਵਾਰ ਦੀ ਸਵੇਰੇ 7 ਵਜੇ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਏਸੀ ਪੂਰਾ ਮੈਲਟ ਹੋਇਆ ਪਿਆ ਸੀ ਅਤੇ ਅੰਦਰ ਰੱਖਿਆ ਸਮਾਨ ਧੂਏਂ ਨਾਲ ਕਾਲਾ ਹੋ ਗਿਆ ਸੀ।