ਅਬੋਹਰ: ਹਨੁਮਾਨਗੜ੍ਹ ਰੋਡ ਤੇ ਨਿੱਜੀ ਹੋਟਲ ਦੇ ਪਿੱਛੇ ਖੜੀ ਕਾਰ ਵਿੱਚੋਂ ਮਿਲਿਆ ਸ਼ਰਾਬ ਦਾ ਜਖੀਰਾ
Abohar, Fazilka | Oct 31, 2025 ਅਬੋਹਰ ਵਿਖੇ ਹਨੁਮਾਨਗੜ੍ਹ ਰੋਡ ਤੇ ਇੱਕ ਨਿੱਜੀ ਪੈਲਸ ਦੇ ਪਿੱਛੇ ਬਣੇ ਖਾਲੀ ਪਲਾਟ ਵਿੱਚ ਕਾਰ ਖੜੀ ਹੋਈ ਸੀ । ਜਿਸ ਵਿੱਚੋਂ ਸ਼ਰਾਬ ਦਾ ਜਖੀਰਾ ਮਿਲਿਆ ਹੈ । ਦੱਸ ਦਈਏ ਕਿ ਪੁਲੀਸ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਕਾਰਵਾਈ ਕੀਤੀ ਹੈ । ਜਿਸ ਵਿੱਚ ਕਾਰ ਦੇ ਵਿੱਚੋਂ 38 ਪੇਟੀਆਂ ਤੇ 10 ਬੋਤਲਾਂ ਸ਼ਰਾਬ ਦੀਆਂ ਮਿਲੀਆਂ ਨੇ । ਇਸ ਤੇ ਮੁਕਦਮਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ।