ਪਠਾਨਕੋਟ: ਪਠਾਨਕੋਟ ਨਿਵਾਸੀ ਬਲਜੀਤ ਸਿੰਘ ਦੀ ਦੋ ਮਹੀਨੇ ਬਾਅਦ ਲਾਸ਼ ਸਾਊਦੀ ਅਰਬ ਤੋਂ ਪੁੱਜੀ ਪਠਾਣਕੋਟ, ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
ਦੱਸ ਦਈਏ ਲਗਭਗ ਦੋ ਮਹੀਨੇ ਪਹਿਲਾਂ ਬਲਜੀਤ ਸਿੰਘ ਦੀ ਮੌਤ ਸਾਊਦੀ ਅਰਬ ਵਿਖੇ ਹੋਈ ਸੀ ਜਿਸ ਦੀ ਲਾਸ਼ ਭਾਰਤ ਲਿਆਉਣ ਲਈ ਪਰਿਵਾਰ ਦੇ ਕੋਲ ਪੈਸੇ ਵੀ ਨਹੀਂ ਸਨ। ਜਿਸ ਦੇ ਚਲਦਿਆਂ ਜੋਗਿੰਦਰ ਸਿੰਘ ਸਲਾਰੀਆ ਨੇ ਵਿਸ਼ੇਸ਼ ਯਤਨ ਕੀਤੇ ਅਤੇ ਮ੍ਰਿਤਕ ਬਲਜੀਤ ਸਿੰਘ ਦੀ ਲਾਸ਼ ਸਾਊਦੀ ਅਰਬ ਤੋਂ ਪਠਾਣਕੋਟ ਲਿਆਉਂਦੀ। ਜਿੱਥੇ ਅੱਜ ਪਠਾਨਕੋਟ ਦੇ ਚੱਕੀ ਪੁਲਿਸ ਤੇ ਸ਼ਮਸ਼ਾਨ ਘਾਟ ਵਿੱਚ ਬਲਜੀਤ ਦਾ ਨਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ।