ਮੌੜ: ਮੌੜ ਏਰੀਆ ਵਿਖੇ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਦੇ ਘਰ ਪੁੱਜ ਡੀਐਸਪੀ ਨੇ ਕੀਤਾ ਦੁੱਖ ਸਾਂਝਾ
Maur, Bathinda | Oct 13, 2025 ਮੋੜ ਹਲਕੇ ਦੇ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਜਿੱਥੇ ਕਿਤੇ ਵੀ ਸਾਡੇ ਪੁਲਿਸ ਜਵਾਨ ਸ਼ਹੀਦ ਹੋਏ ਹਨ ਉਹਨਾਂ ਦੇ ਘਰਾਂ ਵਿੱਚ ਜਾ ਕੇ ਅੱਜ ਸਾਡੇ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਹੈ ਅਤੇ ਕਿਸੇ ਪ੍ਰਕਾਰ ਦੀ ਕੋਈ ਜਰੂਰਤ ਪੈਂਦੀ ਹੈ ਤਾਂ ਹਰ ਸੰਭਵ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ।