ਗੁਰੂ ਹਰਸਹਾਏ: 75 ਗ੍ਰਾਮ ਸੋਨੇ ਦੀ ਹੇਰਾ ਫੇਰੀ ਕਰਨ ਦੇ ਜੁਰਮ ਤਹਿਤ 2 ਨਾਮਜਦ ਵਿਅਕਤੀਆਂ ਖਿਲਾਫ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਮਾਮਲਾ ਕੀਤਾ ਦਰਜ
ਥਾਣਾ ਗੁਰੂਹਰਸਹਾਏ ਪੁਲਿਸ ਨੂੰ ਦਰਖਾਸਤ ਨੰਬਰ 5160 ਪੀਸੀ 19.10.2023 ਨੂੰ ਇੱਕ ਪੱਤਰ ਵਸੂਲ ਹੋਇਆ ਸੀ ਜਿਸ ਵਿੱਚ ਪੀੜਿਤ ਤੇ ਜਸਵੰਤ ਸਿੰਘ ਪੱਤਰ ਕਰਮ ਸਿੰਘ ਵਾਸੀ ਪਿੰਡ ਜੀਵਾਂ ਅਰਾਈ ਨੇ ਦੱਸਿਆ ਕਿ ਮੈਂ ਸਾਬਕਾ ਸਰਪੰਚ ਹਾਂ ਤੇ ਮੇਰੇ ਲੜਕੇ ਸੁਖਪਾਲ ਸਿੰਘ ਵੱਲੋਂ ਆਰੋਪੀ ਅਸ਼ੋਕ ਕੁਮਾਰ ਚੁਘ ਪੁੱਤਰ ਦਰਸ਼ਨ ਲਾਲ ਚੁੱਘ ਵਾਸੀ ਜੀਵਾਂ ਅਰਾਈ ਅਤੇ ਬੋਬੀ ਪੁੱਤਰ ਮੋਹਨ ਲਾਲ ਵਾਸੀ ਜਲਾਲਾਬਾਦ ਨੇ 4 ਚੂੜੀਆ ਵਜਨ 75 ਗ੍ਰਾਮ ਅਤੇ 2 ਮੁੰਦਰੀਆਂ ਸੋਨੇ ਦੀ ਧੋਖਾਧੜੀ ਕੀਤੀ ।