ਨਕੋਦਰ: ਨਕੋਦਰ ਆਦਮਪੁਰ ਰੋਡ ਵਿਖੇ ਗੁਰੂ ਨਾਨਕ ਸੈਨੇਟਰੀ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਦੁਕਾਨ ਮਾਲਕ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਜਿੱਦਾਂ ਹੀ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਅੰਦਰੋਂ ਚੋਰ ਉਹਨਾਂ ਦਾ ਤਕਰੀਬਨ 50 ਤੋਂ 60 ਹਜਾਰ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ ਹਨ ਜਿਸ ਤੋਂ ਬਾਅਦ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਿਸ ਤੋਂ ਜਲਦ ਤੋਂ ਜਲਦ ਚੋਰਾਂ ਦੀ ਗ੍ਰਫਤਾਰੀ ਦੀ ਮੰਗ ਕੀਤੀ ਹੈ।