ਅਜਨਾਲਾ: ਗੱਗੋਮਾਹਲ 'ਚ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕਿਸਾਨਾਂ ਨੇ ਕੀਤਾ ਵਿਰੋਧ
ਗੱਗੋਮਾਹਲ 'ਚ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਜਦ ਕਿਸਾਨ ਆਪਣਾ ਹੱਕ ਮੰਗਣ ਕੇਂਦਰ ਕੋਲ ਜਾਂਦੇ ਹਨ ਤਾਂ ਇਹ ਸਾਨੂੰ ਸੜਕਾਂ 'ਤੇ ਰੋਲਦੇ ਹਨ। ਹੁਣ ਜਦੋਂ ਇਹ ਪਿੰਡਾਂ ਵਿੱਚ ਵੋਟਾਂ ਮੰਗਣ ਜਾਣਗੇ ਸਾਡੇ ਵੱਲੋਂ ਭਾਜਪਾ ਆਗੂਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।