ਬੱਸੀ ਪਠਾਣਾ: ਸਿਵਲ ਸਰਜਨ ਨੇ ਬੱਸੀ ਪਠਾਣਾ ਹਸਪਤਾਲ ਦੀ ਕੀਤੀ ਚੈਕਿੰਗ
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਸੀਐਚਸੀ ਬੱਸੀ ਪਠਾਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨ੍ਹਾਂ ਡਿਊਟੀ ਤੇ ਤਾਇਨਾਤ ਸਟਾਫ ਦੀ ਹਾਜਰੀ ਚੈੱਕ ਕੀਤੀ, ਸਾਰਾ ਸਟਾਫ ਡਿਊਟੀ 'ਤੇ ਹਾਜ਼ਰ ਪਾਇਆ ਗਿਆ। ਇਸ ਚੈਕਿੰਗ ਦੌਰਾਨ ਉਨ੍ਹਾਂ ਨੇ ਦਵਾਈਆਂ ਦਾ ਸਟਾਕ, ਓਪੀਡੀ, ਵਾਰਡ, ਜੱਚਾ-ਬੱਚਾ ਸਿਹਤ ਸੇਵਾਵਾਂ, ਸਿਹਤ ਸੈਂਟਰ ਦੇ ਅੰਦਰ ਅਤੇ ਆਲੇ ਦੁਆਲੇ ਦੀ ਸਫਾਈ ਆਦਿ ਦਾ ਜਾਇਜ਼ਾ ਲਿਆ।