ਖਰੜ: ਲਾਂਡਰਾਂ ਰੋਡ 'ਤੇ ਐਕਸਾਈਜ਼ ਵਿਭਾਗ ਨੇ ਸ਼ਰਾਬ ਦੇ ਠੇਕਿਆਂ ਦੇ ਕੱਢੇ ਲੱਕੀ ਡਰਾਅ
ਖਰੜ ਵਿਖੇ ਐਕਸਾਈਜ਼ ਵਿਭਾਗ ਨੇ ਸ਼ਰਾਬ ਦੇ ਠੇਕਿਆਂ ਨੂੰ ਲੈਣ ਵਾਲਿਆਂ ਲਈ ਲੱਕੀ ਡਰਾਅ ਕੱਢਿਆ। ਜਿਸ ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਰੋਪੜ ਤੋਂ ਆਈ ਸੀ। ਐਕਸਾਈਜ਼ ਵਿਭਾਗ ਦੇ ਅਫਸਰਾਂ ਨੇ ਦੱਸਿਆ ਕਿ ਇਹ ਡਰਾਅ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਕੱਢੇ ਗਏ ਹਨ। ਬਿਨਾਂ ਕਿਸੇ ਭੇਦ ਭਾਵ ਤੋਂ ਜਿਨ੍ਹਾਂ ਦੀਆਂ ਪਰਚੀਆਂ ਨਿਕਲੀਆਂ ਹਨ ਉਨ੍ਹਾਂ ਨੂੰ ਠੇਕੇ ਅਲਾਟ ਕੀਤੇ ਗਏ ਹਨ।